ਪੰਜਾਬੀ - Punjabi

ਕਰਾਈਮ ਸਟੌਪਰਜ਼ ਲੋਕਾਂ ਨੂੰ ਇਹ ਸਾਂਝਾ ਕਰਨ ਲਈ ਉਤਸ਼ਾਹਿਤ ਕਰਦਾ ਹੈ ਕਿ ਨਾ ਹੱਲ ਹੋਏ ਜ਼ੁਰਮਾਂ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਉਹ ਕੀ ਜਾਣਦੇ ਹਨ – ਬਿ ਨਾਂ ਇਹ ਦੱਸਿ ਆਂ ਕਿ ਉਹ ਕੌਣ ਹਨ।
ਤੁਹਾਨੂੰ ਆਪਣੀ ਨਿ ੱਜੀ ਜਾਣਕਾਰੀ ਛੱਡਣ ਦੀ ਲੋੜ ਨਹੀਂ ਹੈ, ਤੁਹਾਡੀ ਕਾਲ ਦਾ ਸੁਰਾਗ ਨਹੀਂ ਲਾਇਆ ਜਾਂਦਾ ਹੈ, ਜੇ ਤੁਸੀਂ ਔਨਲਾਈਨ ਰਿ ਪੋਰਟ ਕਰਦੇ ਹੋ, ਤੁਹਾਡਾ ਆਈ ਪੀ ਐਡਰੈਸ ਰਿ ਕਾਰਡ ਨਹੀਂ ਕੀਤਾ ਜਾਂਦਾ ਹੈ।
ਕਰਾਈਮ ਸਟੌਪਰਜ਼ ਇਕ ਸੁਤੰਤਰ ਬੇ-ਮੁਨਾਫਾ ਸੰਸਥਾ ਹੈ ਜੋ ਭਾਈਚਾਰੇ, ਮੀਡੀਆ ਅਤੇ ਪੁਲੀਸ ਨਾਲ ਰਲ ਕੇ ਕੰਮ ਕਰਦੀ ਹੈ।
ਜਦੋਂ ਤੋਂ ਅਸੀਂ ਵਿਕਟੋਰੀਆ ਦੇ ਅੰਦਰ 1987 ਵਿੱਚ ਸ਼ੁਰੂ ਹੋਏ ਹਾਂ, ਸਾਨੂੰ ਭਾਈਚਾਰੇ ਵੱਲੋਂ ਇਕ ਮਿ ਲੀਅਨ (ਦਸ ਲੱਖ) ਤੋਂ ਵੀ ਜ਼ਿ ਆਦਾ ਗੁਪਤ ਸੂਚਨਾਵਾਂ ਪ੍ਰਾ ਪਤ ਹੋਈਆਂ ਹਨ ਜਿ ਸ ਦੇ ਨਤੀਜੇ ਵਜੋਂ 25,000 ਤੋਂ ਵੀ ਜ਼ਿ ਆਦਾ ਗ੍ਰਿ ਫਤਾਰੀਆਂ ਹੋਈਆਂ ਹਨ।
ਤੁਹਾਡੀਆਂ ਗੁਪਤ ਸੂਚਨਾਵਾਂ ਨੇ ਨਸ਼ੇ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਦਲਾਲਾਂ ਦੀ ਪਛਾਣ ਕਰਨ, ਲੋੜੀਂਦੇ ਭਗੌੜਿ ਆਂ ਨੂੰ ਫੜ੍ਹਨ, ਸਾੜ-ਫੂਕ, ਚੋਰੀਆਂ ਅਤੇ ਡਾਕਿ ਆਂ ਨੂੰ ਹੱਲ ਕਰਨ, ਅਤੇ ਹਿੰਸਾਤਮਕ ਹਮਲਿ ਆਂ ਅਤੇ ਕਤਲਾਂ ਲਈ ਲੋੜੀਂਦੇ ਅਪਰਾਧੀਆਂ ਨੂੰ ਫੜ੍ਹਨ ਵਿੱਚ ਸਹਾਇਤਾ ਕੀਤੀ ਹੈ।
ਜੇਕਰ ਘਟਨਾ ਜਾਨ ਨੂੰ ਖਤਰੇ ਵਾਲੀ ਹੈ, ਪੁਲੀਸ ਦੀ ਤੁਰੰਤ ਹਾਜ਼ਰੀ ਦੀ ਲੋੜ ਹੈ, ਜ਼ੁਰਮ ਹੁਣ ਹੋ ਰਿ ਹਾ ਹੈ, ਜਾਂ ਅਪਰਾਧੀ (ਜਾਂ ਹੋ ਸਕਦਾ ਹੈ) ਹਾਲੇ ਇਲਾਕੇ ਵਿੱਚ ਹੈ, ਤੁਰੰਤ 000 ਨੂੰ ਫੋਨ ਕਰੋ।
ਜੇ ਤੁਸੀਂ ਜ਼ੁਰਮ ਤੋਂ ਪੀੜਤ ਹੋ ਅਤੇ ਇਸ ਦੀ ਪੁਲੀਸ ਨੂੰ ਰਿ ਪੋਰਟ ਕਰਨਾ ਚਾਹੁੰਦੇ ਹੋ ਤਾਂ 131 444 ਨੂੰ ਫੋਨ ਕਰੋ।

ਜੇ ਤੁਸੀਂ ਕੁਝ ਅਜਿ ਹਾ ਵੇਖਦੇ ਹੋ, ਜੇ ਤੁਹਾਨੂੰ ਕੁਝ ਅਜਿ ਹਾ ਪਤਾ ਹੈ, ਜੋ ਠੀਕ ਨਹੀਂ ਲਗਦਾ ਹੈ, ਤਾਂ ਇਸਦੀ ਸੂਚਨਾ ਦਿ ਓ!





ਹੋਰ ਸਰੋਤ

ਜੋ ਕੁਝ ਤੁਸੀਂ ਜਾਣਦੇ ਹੋ ਉਹ ਕ੍ਰਾਈਮ ਸਟੌਪਰਜ਼ ਵਿਕਟੋਰੀਆ ਦੇ ਨਾਲ ਸਾਂਝਾ ਕਰਨਾ ਕਦੇ ਵੀ ਇਨਾਂ ਤੇਜ਼ ਜਾਂ ਆਸਾਨ ਨਹੀਂ ਰਿਹਾ ਹੈ
ਨਵੀਂ ਦਿੱਖ ਵਾਲੀ ਕ੍ਰਾਈਮ ਸਟੌਪਰਜ਼ ਵਿਕਟੋਰੀਆ ਦੀ ਵੈੱਬਸਾਈਟ ਨਾਲ ਅਪਰਾਧ ਬਾਰੇ ਜਾਣਕਾਰੀ ਦੀ ਰਿਪੋਰਟ ਕਰਨਾ ਪਹਿਲਾਂ ਕਦੇ ਵੀ ਇਨਾਂ ਆਸਾਨ ਨਹੀਂ ਰਿਹਾ ਹੈ।
ਔਨਲਾਈਨ ਸੇਵਾਵਾਂ ਵਿੱਚ ਜਨਤਕ ਤਬਦੀਲੀ ਦਾ ਮਤਲਬ ਇਹ ਹੈ ਕਿ ਵਧੇਰੇ ਲੋਕ ਅਪਰਾਧ ਬਾਰੇ ਆਪਣੀ ਜਾਣਕਾਰੀ ਨੂੰ ਔਨਲਾਈਨ ਸਾਂਝਾ ਕਰਨ ਦੀ ਚੋਣ ਕਰ ਰਹੇ ਹਨ। 2017 ਤੋਂ ਲੈ ਕੇ ਕ੍ਰਾਈਮ ਸਟੌਪਰਜ਼ ਨੂੰ ਔਨਲਾਈਨ ਮਿਲੇ ਸੰਕੇਤਾਂ ਦੀ ਸੰਖਿਆ ਵਿੱਚ ਹਰ ਸਾਲ ਔਸਤਨ 20% ਦਾ ਵਾਧਾ ਹੋਇਆ ਹੈ।
ਰਿਪੋਰਟ ਕਰਨ ਵਾਲੀ ਨਵੀਂ ਪ੍ਰਣਾਲੀ ਸ਼ਰਤੀਆ ਤਰਕ ਦੀ ਵਰਤੋਂ ਕਰਦੀ ਹੈ, ਜੋ ਵਿਅਕਤੀ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਭਵਿੱਖ ਦੇ ਸਵਾਲਾਂ ਦਾ ਨਿਰਣਾ ਕਰਦੀ ਹੈ।
ਜੋ ਨਹੀਂ ਬਦਲਿਆ ਉਹ ਹੈ ਕ੍ਰਾਈਮ ਸਟੌਪਰਜ਼ ਦਾ ਗੁੰਮਨਾਮੀ ਉੱਤੇ ਧਿਆਨ ਕੇਂਦਰਿਤ ਕਰਨਾ। ਜਿਵੇਂ ਕਿ ਕ੍ਰਾਈਮ ਸਟੌਪਰਜ਼ ਨੂੰ ਦਿੱਤੇ ਜਾਂਦੇ ਸਾਰੇ ਸੰਕੇਤਾਂ ਦੇ ਨਾਲ ਹੈ, ਅਸੀਂ ਇਹ ਨਹੀਂ ਜਾਣਨਾ ਚਾਹੁੰਦੇ ਕਿ ਤੁਸੀਂ ਕੌਣ ਹੋ, ਸਗੋਂ ਤੁਸੀਂ ਕੀ ਜਾਣਦੇ ਹੋ।
ਹਾਲਾਂਕਿ ਵਿਆਪਕ ਜਾਣਕਾਰੀ ਬਹੁਮੁੱਲੀ ਹੈ, ਪਰ ਸਭ ਤੋਂ ਛੋਟਾ ਜਿਹਾ ਵਿਸਥਾਰ ਵੀ ਕਿਸੇ ਅਪਰਾਧ ਨੂੰ ਹੱਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਕ੍ਰਾਈਮ ਸਟੌਪਰਜ਼ ਵਿਕਟੋਰੀਆ ਦੀ ਸੀ ਈ ਓ ਸਟੈਲਾ ਸਮਿਥ ਕਹਿੰਦੀ ਹੈ, “ਕ੍ਰਾਈਮ ਸਟੌਪਰਜ਼ ਨੂੰ ਸੰਕੇਤ ਦੇਣ ਲਈ ਤੁਹਾਨੂੰ 100% ਯਕੀਨੀ ਹੋਣ ਦੀ ਲੋੜ ਨਹੀਂ ਹੈ। ਜੇ ਇਹ ਤੁਹਾਨੂੰ ਸ਼ੱਕ ਦਾ ਅਹਿਸਾਸ ਕਰਵਾਉਣ ਲਈ ਕਾਫੀ ਹੈ, ਤਾਂ ਇਹ ਸਾਨੂੰ ਦੱਸਣ ਲਈ ਕਾਫੀ ਹੈ।“
ਹਰ ਦਿਨ ਕ੍ਰਾਈਮ ਸਟੌਪਰਜ਼ ਵਿਖੇ ਕੁਝ ਨਵਾਂ ਲਿਆਉਂਦਾ ਹੈ, ਜਿਸ ਵਿੱਚ ਜਨਤਾ ਬਹੁਤ ਤਰ੍ਹਾਂ ਦੇ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਦੀ ਹੈ, ਜਿਸ ਵਿੱਚ ਵੱਡੇ ਖਤਰੇ ਵਾਲੇ ਸੜਕ ਦੀ ਵਰਤੋਂ ਕਰਨ ਵਾਲੇ, ਗੈਰ–ਕਾਨੂੰਨੀ ਹਥਿਆਰ, ਕਤਲ ਅਤੇ ਭਾਈਚਾਰੇ ਵਿੱਚ ਨਸ਼ੀਲੀਆਂ ਦਵਾਈਆਂ ਦਾ ਨਿਰਮਾਣ ਅਤੇ ਸਪਲਾਈ ਕਰਨਾ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਵਿੱਚ ਉੱਚ ਪ੍ਰੋਫਾਈਲ ਵਾਲੇ ਅਪਰਾਧਾਂ ਨੇ ਵੀ ਵੱਡੀ ਗਿਣਤੀ ਵਿੱਚ ਵਿਕਟੋਰੀਆ ਵਾਸੀਆਂ ਨੂੰ ਕ੍ਰਾਈਮ ਸਟੌਪਰਜ਼ ਕਾਲ ਸੈਂਟਰ ਅਤੇ ਵੈੱਬਸਾਈਟ ਉੱਤੇ ਜਾਂਚ ਕਰਤਾਵਾਂ ਵਾਸਤੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ ਹੈ।

ਪ੍ਰੋਗਰਾਮ ਨੂੰ ਜਨਤਾ ਵੱਲੋਂ ਮਿਲੇ ਭਾਰੀ ਸਹਿਯੋਗ ਦੇ ਬਾਵਜੂਦ, ਵਿਅਕਤੀਗਤ ਮਾਮਲਿਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨਾ ਇੱਕ ਚੁਣੌਤੀ ਹੈ। ਸਟੈਲਾ ਸਮਿਥ ਨੇ ਕਿਹਾ ਕਿ “ਗੁੰਮਨਾਮੀ ਦੀ ਵਚਨਬੱਧਤਾ ਦਾ ਮਤਲਬ ਹੈ ਕਿ ਹਰੇਕ ਸੰਕੇਤ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਇਸ ਵਿੱਚ ਕਿਸੇ ਦੀ ਪਛਾਣ ਦਾ ਖੁਲਾਸਾ ਕਰਨ ਦੀ ਸਮਰੱਥਾ ਹੁੰਦੀ ਹੈ। ਜੇ ਕੋਈ ਅਪਰਾਧੀ ਜਾਣਦਾ ਹੈ ਕਿ ਪੁਲਿਸ ਨੂੰ ਕ੍ਰਾਈਮ ਸਟੌਪਰਜ਼ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਸੀ, ਤਾਂ ਹੋ ਸਕਦਾ ਹੈ ਉਹਨਾਂ ਵਾਸਤੇ ਇਹ ਫੋਨ ਕਰਨ ਵਾਲੇ ਦੀ ਪਛਾਣ ਪਤਾ ਕਰਨ ਲਈ ਕਾਫੀ ਹੋਵੇ ਅਤੇ ਅਸੀਂ ਅਜਿਹਾ ਹੋਣ ਨਹੀਂ ਦੇ ਸਕਦੇ।“
ਵਿਕਟੋਰੀਆ ਵਾਸੀਆਂ ਵਾਸਤੇ ਅਪਰਾਧ ਜਾਣਕਾਰੀ ਨੂੰ ਸਾਂਝਾ ਕਰਨਾ ਵਧੇਰੇ ਆਸਾਨ ਬਣਾਉਣ ਲਈ, ਰਿਪੋਰਟ ਕਰਨ ਦੀ ਨਵੀਂ ਪ੍ਰਣਾਲੀ ਸਰਲ ਉਦਾਹਰਣਾਂ ਦੀ ਵਰਤੋਂ ਕਰਦੀ ਹੈ, ਅਤੇ ਇਹਨਾਂ ਦਾ ਮੈਂਡਾਰਿਨ, ਹਿੰਦੀ ਅਤੇ ਅਰਬੀ ਸਮੇਤ ਦਸ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਨਵੀਂ ਦਿੱਖ ਵਾਲੀ ਵੈੱਬਸਾਈਟ ਅਜੇ ਵੀ ਭਾਈਚਾਰਕ ਸੁਰੱਖਿਆ ਮੁਹਿੰਮਾਂ ਅਤੇ ਸਰੋਤਾਂ ਦਾ ਘਰ ਹੈ, ਜੋ ਅਪਰਾਧ ਦੀ ਰੋਕਥਾਮ ਦੇ ਕਈ ਤਰ੍ਹਾਂ ਦੇ ਨੁਕਤਿਆਂ ਦੇ ਬਾਰੇ ਵਿੱਚ ਹੈ ਤਾਂ ਜੋ ਅਪਰਾਧ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।
ਕ੍ਰਾਈਮ ਸਟੌਪਰਜ਼ ਵਿਕਟੋਰੀਆ ਦੀ ਨਵੀਂ ਵੈੱਬਸਾਈਟ ਵੀ ਲੋਕਾਂ ਵਾਸਤੇ ਸ਼ੌਕੀਆ ਜਾਸੂਸ ਬਣਨ ਦਾ ਇੱਕ ਸਥਾਨ ਹੈ। ਵੈੱਬਸਾਈਟ ਵਿੱਚ ਉਹਨਾਂ ਲੋਕਾਂ ਦੀਆਂ ਸੈਂਕੜੇ ਤਸਵੀਰਾਂ ਹਨ ਜਿੰਨ੍ਹਾਂ ਦੀ ਪਛਾਣ ਕਰਨ ਵਿੱਚ ਪੁਲਿਸ ਨੂੰ ਸਹਾਇਤਾ ਦੀ ਲੋੜ ਹੈ। ਵਿਕਟੋਰੀਆ ਵਾਸੀ ਇਹਨਾਂ ਤਸਵੀਰਾਂ ਨੂੰ ਆਪਣੇ ਫ਼ੋਨਾਂ ਉੱਤੇ ਸਵਾਈਪ ਕਰ ਸਕਦੇ ਹਨ ਅਤੇ ਜੋ ਉਹ ਜਾਣਦੇ ਹਨ ਉਹ ਕ੍ਰਾਈਮ ਸਟੌਪਰਜ਼ ਨਾਲ ਤੇਜ਼ੀ ਨਾਲ ਸਾਂਝਾ ਕਰ ਸਕਦੇ ਹਨ। ਜਾਣਕਾਰੀ ਦਾ ਹਰੇਕ ਟੁਕੜਾ ਵਿਕਟੋਰੀਆ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।
ਨਵੀਂ ਵੈੱਬਸਾਈਟ ਨੂੰ ਨਿਆਂ ਅਤੇ ਭਾਈਚਾਰਕ ਸੁਰੱਖਿਆ ਦੇ ਵਿਭਾਗ ਵੱਲੋਂ ਮਿਲੀ ਮਾਲੀ ਸਹਾਇਤਾ ਦੇ ਨਾਲ ਵਿਕਸਤ ਕੀਤਾ ਗਿਆ ਸੀ। ਸਟੈਲਾ ਸਮਿਥ ਨੇ ਕਿਹਾ, “ਇਸ ਸਾਈਟ ਦੀ ਸਮਰੱਥਾ ਅਤੇ ਸੁਰੱਖਿਆ ਉਸ ਤੋਂ ਅੱਗੇ ਸੀ ਜੋ ਗੈਰ–ਮੁਨਾਫ਼ਾ ਸੰਸਥਾ ਆਪਣੇ ਆਪ ਹਾਸਲ ਕਰ ਸਕਦੀ ਸੀ, ਇਸ ਲਈ ਵਿਕਟੋਰੀਆ ਦੀ ਸਰਕਾਰ ਦਾ ਸਹਿਯੋਗ ਬਹੁਮੁੱਲਾ ਰਿਹਾ ਹੈ।”
ਸਾਈਟ ਵਾਸਤੇ URL: crimestoppersvic.com.au ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਕ੍ਰਾਈਮ ਸਟੌਪਰਜ਼ ਵਿਕਟੋਰੀਆ ਅਜੇ ਵੀ 1800 333 000 ਉੱਤੇ ਫ਼ੋਨ ਰਾਹੀਂ ਅਪਰਾਧ ਬਾਰੇ ਜਾਣਕਾਰੀ ਦਾ ਸਵਾਗਤ ਕਰਦੇ ਹਨ।
ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀ ਮੰਤਰੀ ਲੀਜ਼ਾ ਨੇਵਿਲ ਦੁਆਰਾ ਕਹੇ ਗਏ ਕਥਨ
“ਕ੍ਰਾਈਮ ਸਟੌਪਰਜ਼ ਨੂੰ ਸ਼ੱਕੀ ਸਰਗਰਮੀ ਦੀ ਰਿਪੋਰਟ ਕਰਨਾ, ਨਾ ਕੇਵਲ ਕੀਮਤੀ ਸਮਾਂ ਅਤੇ ਸਰੋਤਾਂ ਦੀ ਬੱਚਤ ਕਰਕੇ ਪੁਲਿਸ ਦੀ ਵੱਡੀ ਸਹਾਇਤਾ ਕਰਨਾ ਹੈ, ਸਗੋਂ ਇਹ ਵਿਕਟੋਰੀਆ ਦੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦੀ ਹੈ।“
“ਜਨਤਾ ਦੇ ਮੈਂਬਰਾਂ ਨੇ ਜੋ ਜਾਣਕਾਰੀ ਕ੍ਰਾਈਮ ਸਟੌਪਰਜ਼ ਰਾਹੀਂ ਪ੍ਰਦਾਨ ਕੀਤੀ ਹੈ, ਉਸ ਨੇ 1987 ਵਿੱਚ ਸਥਾਪਤ ਕੀਤੇ ਜਾਣ ਤੋਂ ਲੈ ਕੇ 26,000 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ 100,000 ਤੋਂ ਵੱਧ ਦੋਸ਼ ਲਗਾਉਣ ਲਈ ਵਿਕਟੋਰੀਆ ਪੁਲਿਸ ਦੀ ਅਗਵਾਈ ਕੀਤੀ ਹੈ।“
ਸੁਧਾਰ, ਨੌਜਵਾਨ ਨਿਆਂ, ਅਪਰਾਧ ਰੋਕਥਾਮ ਅਤੇ ਪੀੜਤਾਂ ਦੀ ਸਹਾਇਤਾ ਮੰਤਰੀ ਨਤਾਲੀ ਹਚਿਨਜ਼ ਦੁਆਰਾ ਕਹੇ ਗਏ ਕਥਨ
“ਮੈਂ ਸਾਰੇ ਵਿਕਟੋਰੀਆ ਵਾਸੀਆਂ ਨੂੰ ਆਪਣੇ ਭਾਈਚਾਰਿਆਂ ਵਿੱਚ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਕ੍ਰਾਈਮ ਸਟੌਪਰਜ਼ ਦੀ ਇਸ ਨਵੀਂ ਸੇਵਾ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਦੀ ਹਾਂ।
“ਭਾਸ਼ਾ ਕਦੇ ਵੀ ਅਪਰਾਧ ਦੀ ਰਿਪੋਰਟ ਕਰਨ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ।
“ਅਤੇ ਅਸੀਂ ਜਾਣਦੇ ਹਾਂ ਕਿ ਗੁਪਤ ਤਰੀਕੇ ਨਾਲ ਅਪਰਾਧ ਦੀ ਰਿਪੋਰਟ ਕਰਨ ਦੇ ਯੋਗ ਹੋਣਾ ਭਾਈਚਾਰੇ ਵਾਸਤੇ ਮਹੱਤਵਪੂਰਣ ਹੈ, ਕਿਉਂਕਿ 70 ਪ੍ਰਤੀਸ਼ਤ ਲੋਕ ਜੋ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਦੇ ਹਨ, ਉਹ ਗੁੰਮਨਾਮ ਬਣੇ ਰਹਿਣ ਦੀ ਚੋਣ ਕਰਦੇ ਹਨ।”